What does Sri Akal Takht Sahib Say?

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੀ ਆਦੇਸ਼ ਹੈ?

Sri Akal Takht Sahib is the utmost authority for each and every Sikh. These are the edicts from Sri Akal Takht Sahib relating to destination weddings, newest first:

ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਸਰਬਉੱਚ ਅਸਥਾਨ ਹੈ। ਡੈਸਟੀਨੇਸ਼ਨ ਵਿਆਹਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਇਹ ਹਨ:

December 28, 2025੨੮ ਦਸੰਬਰ ੨੦੨੫
“It is hereby once again ordered that holding an Anand Karaj by doing Prakash of Sri Guru Granth Sahib Ji at marriage palaces, resorts, beaches, commercial farmhouses, and similar venues (destination wedding) is completely prohibited. The sacred Saroop of Sri Guru Granth Sahib Ji cannot be taken to these places. Granthi Singhs, Parbandhaks, Sevadars of Gurdwara Sahibs, and all Ragi Jathas are directed to obey this order with complete dedication. Any violation will result in strict action against the individuals who provide the sacred Saroop of Sri Guru Granth Sahib Ji, the Ragi Jathas who perform Anand Karaj at such places, and the owners of such marriage palaces, resorts, beach venues, and commercial farmhouses.”
“ਇਹ ਮੁੜ ਆਦੇਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲੇਸਾਂ/ਰਿਜ਼ੋਰਟਾਂ/ਸਮੁੰਦਰਾਂ ਦੇ ਕੰਢੇ ਬੀਚਾਂ/ਵਪਾਰਕ ਫਾਰਮ ਹਾਊਸਾਂ ਆਦਿ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ (ਡੈਸਟੀਨੇਸ਼ਨ ਵੈਡਿੰਗ) ਕਰਨ ’ਤੇ ਪੂਰਨ ਰੂਪ ਵਿਚ ਪਾਬੰਦੀ ਹੈ। ਇਨ੍ਹਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਏ ਜਾ ਸਕਦੇ। ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ, ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਇਹ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ। ਉਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਵਿਅਕਤੀਆਂ ਅਤੇ ਅਜਿਹੇ ਸਥਾਨਾਂ ਉੱਤੇ ਅਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ, ਮੈਰਿਜ ਪੈਲੇਸਾਂ/ਰਿਜ਼ੋਰਟਾਂ/ਬੀਚਾਂ/ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।”

— Hukamnama Sri Akal Takht Sahib: December 28, 2025— ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ: ੨੮ ਦਸੰਬਰ ੨੦੨੫

Hukamnama of Sri Akal Takht Sahib dated December 28, 2025, prohibiting destination weddings
October 16, 2023੧੬ ਅਕਤੂਬਰ ੨੦੨੩
“The five Singh Sahibs have banned the practice of taking Sri Guru Granth Sahib Ji to beaches, resorts, etc. for the purpose of Anand Karaj (Destination Weddings).”
“ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕਰਕੇ ਸਮੁੰਦਰਾਂ ਦੇ ਕੰਢੇ ਬੀਚਾਂ, ਰਿਜ਼ੋਰਟਾਂ ਆਦਿ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ (ਡੈਸਟੀਨੇਸ਼ਨ ਵੈਡਿੰਗ) ਕਰਨ ’ਤੇ ਰੋਕ ਲਗਾਈ ਹੈ।”

— Hukamnama Sri Akal Takht Sahib: October 16, 2023— ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ: ੧੬ ਅਕਤੂਬਰ ੨੦੨੩

Hukamnama of Sri Akal Takht Sahib dated October 16, 2023, banning destination weddings
March 16, 1998੧੬ ਮਾਰਚ ੧੯੯੮
“The decision was made, keeping the satkar of Sri Guru Granth Sahib at the forefront, that Sangat may NOT hold an Anand Karaj in any Marriage Palace or Hotel. All Granthis, Ragis, and Parbandhaks are prohibited from participating in any such event. Anyone who goes against this edict will face action from Akal Takht Sahib.”
“ਇਹ ਫੈਸਲਾ ਲਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਮੈਰਿਜ਼ ਪੈਲਸ ਜਾਂ ਹੋਟਲ ਵਿਚ ਸਿੱਖ ਸੰਗਤਾਂ ਆਨੰਦ ਕਾਰਜ ਦੀ ਰਸਮ ਨਾ ਕਰਵਾਉਣ ਅਤੇ ਖਾਸ ਕਰਕੇ ਗ੍ਰੰਥੀ ਸਿੰਘ, ਰਾਗੀ ਸਿੰਘ ਅਤੇ ਸਾਰੇ ਪ੍ਰਬੰਧਕਾਂ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਐਸੀ ਰਸਮ ਵਿਚ ਹਿੱਸਾ ਨਾ ਲੈਣ ਜੋ ਮੈਰਿਜ ਪੈਲਸ ਅਤੇ ਹੋਟਲਾਂ ਵਿਚ ਹੋ ਰਹੀ ਹੋਵੇ। ਜੋ ਸੱਜਣ ਇਸ ਆਦੇਸ਼ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਪੰਥਕ ਮਰਿਯਾਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਕੀਤੀ ਜਾਵੇਗੀ।”

— Hukamnama Sri Akal Takht Sahib: March 16, 1998— ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ: ੧੬ ਮਾਰਚ ੧੯੯੮

Hukamnama of Sri Akal Takht Sahib dated March 16, 1998, on Anand Karaj in marriage palaces and hotels