Common Misconceptions

ਆਮ ਗ਼ਲਤ ਫ਼ਹਿਮੀਆਂ

Can’t a destination wedding be carried out while maintaining respect for Guru Sahib?

ਕੀ ਗੁਰੂ ਸਾਹਿਬ ਦਾ ਸਤਿਕਾਰ ਕਾਇਮ ਰੱਖਦਿਆਂ ਹੋਇਆਂ ਡੈਸਟੀਨੇਸ਼ਨ ਵਿਆਹ ਨਹੀਂ ਕੀਤਾ ਜਾ ਸਕਦਾ?

No – the act of treating Guru Sahib like a commodity and taking Them to our desired location negates the central role of Guru Sahib in the Anand Karaj and makes the couple the center instead.

ਨਹੀਂ – ਗੁਰੂ ਸਾਹਿਬ ਨੂੰ ਇੱਕ ਵਸਤੂ ਵਾਂਗ ਸਮਝ ਕੇ ਆਪਣੀ ਮਨਭਾਉਂਦੀ ਜਗ੍ਹਾ ’ਤੇ ਲੈ ਜਾਣਾ, ਅਨੰਦ ਕਾਰਜ ਵਿੱਚ ਗੁਰੂ ਸਾਹਿਬ ਦੀ ਕੇਂਦਰੀ ਭੂਮਿਕਾ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਇਸ ਦੀ ਥਾਂ ਜੋੜੇ ਨੂੰ ਕੇਂਦਰ ਬਿੰਦੂ ਬਣਾ ਦਿੰਦਾ ਹੈ।

Why is it ok to take Guru Sahib to people’s homes, but not to a destination wedding?

ਗੁਰੂ ਸਾਹਿਬ ਨੂੰ ਲੋਕਾਂ ਦੇ ਘਰਾਂ ਵਿੱਚ ਲਿਜਾਣਾ ਠੀਕ ਕਿਉਂ ਹੈ, ਪਰ ਡੈਸਟੀਨੇਸ਼ਨ ਵਿਆਹ ਵਿੱਚ ਕਿਉਂ ਨਹੀਂ?

Because we must go to Guru Sahib to make Them the center of our married life. In house programs, we invite Guru Sahib into our homes to obtain Their blessings, the purpose is completely different. Marriage venues bring Guru Sahib not for blessings but for their own business interests and profit. In addition, Guru Granth Sahib Ji is also not permitted to be taken to homes with alcohol or drugs in them.

ਕਿਉਂਕਿ ਗੁਰੂ ਸਾਹਿਬ ਨੂੰ ਆਪਣੇ ਗ੍ਰਿਹਸਤੀ ਜੀਵਨ ਦਾ ਕੇਂਦਰ ਬਣਾਉਣ ਲਈ ਸਾਨੂੰ ਆਪ ਗੁਰੂ ਸਾਹਿਬ ਕੋਲ ਜਾਣਾ ਬਣਦਾ ਹੈ। ਘਰਾਂ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਅਸੀਂ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਸਤਿਕਾਰ ਸਹਿਤ ਆਪਣੇ ਘਰ ਬੁਲਾਉਂਦੇ ਹਾਂ, ਉੱਥੇ ਮਕਸਦ ਬਿਲਕੁਲ ਵੱਖਰਾ ਹੁੰਦਾ ਹੈ। ਵਿਆਹ ਵਾਲੀਆਂ ਥਾਵਾਂ ’ਤੇ ਗੁਰੂ ਸਾਹਿਬ ਨੂੰ ਬਖ਼ਸ਼ਿਸ਼ਾਂ ਲਈ ਨਹੀਂ, ਸਗੋਂ ਦਿਖਾਵੇ ਖਾਤਰ ਅਤੇ ਕੁਝ ਲੋਕਾਂ ਦੇ ਕਾਰੋਬਾਰੀ ਹਿੱਤਾਂ ਅਤੇ ਮੁਨਾਫ਼ੇ ਖਾਤਰ ਲਿਆਂਦਾ ਜਾਂਦਾ ਹੈ। ਇਸ ਤੋਂ ਇਲਾਵਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜਿਹੇ ਘਰਾਂ ਵਿੱਚ ਲਿਜਾਣ ਦੀ ਵੀ ਆਗਿਆ ਨਹੀਂ ਜਿੱਥੇ ਸ਼ਰਾਬ ਜਾਂ ਹੋਰ ਕੋਈ ਵੀ ਨਸ਼ਾ ਹੋਵੇ।

If religious individuals of other faiths can do destination weddings, why can’t Sikhs?

ਜੇ ਹੋਰ ਧਰਮਾਂ ਦੇ ਧਾਰਮਿਕ ਲੋਕ ਡੈਸਟੀਨੇਸ਼ਨ ਵਿਆਹ ਕਰ ਸਕਦੇ ਹਨ, ਤਾਂ ਸਿੱਖ ਕਿਉਂ ਨਹੀਂ?

The Anand Karaj is not a spectacle, nor a mere joining of two souls; it is a sacred ceremony that brings Guru Granth Sahib Ji into the center of the lives of the wedded. The purpose of Anand Karaj is drastically different from other faiths.

ਅਨੰਦ ਕਾਰਜ ਨਾ ਤਾਂ ਕੋਈ ਦਿਖਾਵਾ ਹੈ, ਨਾ ਹੀ ਸਿਰਫ਼ ਦੋ ਰੂਹਾਂ ਦਾ ਮੇਲ; ਇਹ ਇੱਕ ਪਵਿੱਤਰ ਸੰਸਕਾਰ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਆਹੇ ਜੋੜੇ ਦੇ ਜੀਵਨ ਦਾ ਕੇਂਦਰ ਬਣਾਉਂਦਾ ਹੈ। ਅਨੰਦ ਕਾਰਜ ਦਾ ਮਕਸਦ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰਾ ਹੈ।

Why do we need to report destination weddings, why not just live and let live?

ਸਾਨੂੰ ਡੈਸਟੀਨੇਸ਼ਨ ਵਿਆਹਾਂ ਦੀ ਸੂਚਨਾ ਦੇਣ ਦੀ ਕੀ ਲੋੜ ਹੈ? ਕਿਉਂ ਨਾ ਹਰ ਕਿਸੇ ਨੂੰ ਆਪਣੀ ਮਰਜ਼ੀ ਕਰਨ ਦਿੱਤੀ ਜਾਵੇ?

Because by turning your back on the beadbi of Dhan Sri Guru Granth Sahib, and doing nothing, you are just as responsible for the beadbi as the main perpetrators. We are all responsible for preventing the beadbi of Guru Sahib. If you see something, say something.

ਕਿਉਂਕਿ ਜੇ ਤੁਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਵੇਖ ਕੇ, ਮੂੰਹ ਮੋੜ ਲੈਂਦੇ ਹੋ ਅਤੇ ਕੁਝ ਨਹੀਂ ਕਰਦੇ, ਤਾਂ ਤੁਸੀਂ ਵੀ ਬੇਅਦਬੀ ਲਈ ਦੋਸ਼ੀਆਂ ਦੇ ਬਰਾਬਰ ਜ਼ਿੰਮੇਵਾਰ ਹੋ। ਗੁਰੂ ਸਾਹਿਬ ਦੀ ਬੇਅਦਬੀ ਰੋਕਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਜੇ ਤੁਸੀਂ ਕੁਝ ਅਜਿਹਾ ਵਾਪਰਦਾ ਦੇਖਦੇ ਹੋ, ਤਾਂ ਜ਼ਰੂਰ ਦੱਸੋ।

Report Destination Weddings on WhatsAppਡੈਸਟੀਨੇਸ਼ਨ ਵਿਆਹਾਂ ਦੀ ਸੂਚਨਾ ਵਟਸਐਪ ’ਤੇ ਦਿਓ

+1 (410) 4 SATKAR
+1 (410) 472-8527

Confidential Hotlineਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ

Message us on WhatsAppਵਟਸਐਪ ’ਤੇ ਸੁਨੇਹਾ ਭੇਜੋ